ਲੜਕੀਆਂ ਬਹੁਤ ਹੀ ਸਮਝਦਾਰ ਹੁੰਦੀਆਂ ਹਨ। ਨਾਲ ਹੀ ਨਾਲ ਹਰ ਕੰਮ 'ਚ ਪਰਫੈਕਟ ਵੀ, ਫਿਰ ਕੰਮ ਚਾਹੇ ਕਿੱਦਾ ਦਾ ਵੀ ਕਿਉਂ ਨਾ ਹੋਵੇ। ਲੜਕੀਆਂ ਆਪਣੇ ਪਿਆਰ ਨੂੰ ਲੈ ਕੇ ਤਾਂ ਕੁਝ ਜ਼ਿਆਦਾ ਹੀ ਸੀਰੀਅਸ ਹੁੰਦੀਆਂ ਹਨ। ਇਕ ਅਜਿਹੇ ਹੀ ਸ਼ੋਧ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਪੁਰਸ਼ਾਂ ਦੀਆਂ ਕੁਝ ਖਾਸ ਖੂਬੀਆਂ ਦੇ ਕਾਰਨ ਹੀ ਮਹਿਲਾਵਾਂ ਉਨ੍ਹਾਂ ਵੱਲ ਆਕਰਸ਼ਕ ਹੁੰਦੀਆਂ ਹਨ।
ਇੰਟੈਲੀਜੈਂਸ—ਲੜਕੀਆਂ ਅਜਿਹੇ ਲੜਕਿਆਂ ਨੂੰ ਪਸੰਦ ਕਰਦੀਆਂ ਹਨ ਜਿਨ੍ਹਾਂ ਨੂੰ ਜਨਰਲ ਨਾਲਜ ਨਾ ਸਿਰਫ ਉਨ੍ਹਾਂ ਦੇ ਆਪਣੇ ਕੰਮ 'ਚ ਸਗੋਂ ਹਰ ਫੀਲਡ 'ਚ ਚੰਗੀ ਹੋਵੇ। ਫਿਰ ਉਹ ਚਾਹੇ ਗੇਮਸ ਦੀ ਹੋਵੇ ਜਾਂ ਫਿਰ ਦੇਸ਼-ਦੁਨੀਆ ਦੀ ਉਹ ਹਰ ਗੱਲ 'ਚ ਹਾਜ਼ਰ ਜਵਾਬ ਹੋਵੇ। ਅਜਿਹੇ ਪੁਰਸ਼ ਆਪਣਾ ਜ਼ਿਆਦਾਤਰ ਸਮੇਂ ਟੀ.ਵੀ. 'ਤੇ ਨਿਊਜ਼ ਦੇਖਣ ਅਤੇ ਨਿਊਜ਼ ਪੇਪਰ ਪੜ੍ਹਣ 'ਚ ਬਿਤਾਉਣਾ ਪਸੰਦ ਕਰਦੇ ਹਨ। ਉਹ ਘਰੇਲੂ ਨੋਕ-ਛੋਕ 'ਚ ਪੈਣਾ ਪਸੰਦ ਨਹੀਂ ਕਰਦੇ। ਉਨ੍ਹਾਂ ਦੀ ਇਸ ਖਾਸੀਅਤ ਦੇ ਕਾਰਨ ਹੀ ਲੜਕੀਆਂ ਉਨ੍ਹਾਂ 'ਤੇ ਫਿਦਾ ਹੁੰਦੀਆਂ ਹਨ।
ਸੰਵੇਦਨਸ਼ੀਲਤਾ—ਇਕ ਸ਼ੋਧ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਔਰਤਾਂ ਅਜਿਹੇ ਪੁਰਸ਼ਾਂ ਵੱਲ ਜ਼ਿਆਦਾ ਆਕਰਸ਼ਕ ਹੁੰਦੀਆਂ ਹਨ ਜੋ ਸੰਵੇਦਨਸ਼ੀਲ ਹੁੰਦੇ ਹਨ। ਜਿਨ੍ਹਾਂ ਦਾ ਗੱਲ ਕਰਨ ਦਾ ਤਰੀਕਾ, ਐਕਟਿਵ ਹੋਵੇ। ਅਜਿਹੇ ਲੋਕਾਂ ਦਾ ਦਿਲ ਸਾਫ ਹੁੰਦਾ ਹੈ ਅਤੇ ਦੂਜਿਆਂ ਦੀ ਭਾਵਨਾਵਾਂ ਨੂੰ ਵੀ ਚੰਗੀ ਤਰ੍ਹਾਂ ਨਾਲ ਸਮਝਦੇ ਹੋਣ। ਇਸ ਤਰ੍ਹਾਂ ਦੇ ਲੜਕਿਆਂ ਦੀਆਂ ਵੀ ਲੜਕੀਆਂ ਦੀਵਾਨੀਆਂ ਹੁੰਦੀਆਂ ਹਨ।
ਸੈਂਸ ਆਫ ਹਿਊਮਰ—ਜਿੰਨਾ ਦਾ ਸੈਂਸ ਆਫ ਹਿਊਮਰ ਚੰਗਾ ਹੁੰਦਾ ਹੈ, ਉਹ ਲੜਕੀਆਂ ਨੂੰ ਬਹੁਤ ਪਸੰਦ ਆਉਂਦੇ ਹਨ। ਅਜਿਹੇ ਪੁਰਸ਼ ਖੁਦ ਵੀ ਖੁਸ਼ ਹੁੰਦੇ ਹਨ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਖੁਸ਼ ਰੱਖਣ ਦੀ ਕੰਮ ਕਰਦੇ ਹਨ।
ਕੁਕਿੰਗ—ਕੁਕਿੰਗ ਕਰਨ ਦਾ ਸ਼ੌਂਕ ਰੱਖਣ ਵਾਲੀ ਲੜਕੇ ਲੜਕੀਆਂ ਦੀ ਖਾਸ ਪਸੰਦ ਹੁੰਦੇ ਹਨ।
ਹੈਲਪਿੰਗ ਨੇਚਰ—ਜੋ ਪੁਰਸ਼ ਅੱਗੇ ਵੱਧ ਕੇ ਮਹਿਲਾਵਾਂ ਦੀ ਮਦਦ ਕਰਨ, ਮਹਿਲਾਵਾਂ ਦਾ ਸਮਾਨ ਕਰਨ। ਗਲਤ ਹੁੰਦੇ ਹੋਏ ਦੇਖ ਕੇ ਚੁੱਪ ਨਾ ਰਹਿਣ ਤਾਂ ਫਿਰ ਚਾਹੇ ਗੱਲ ਕੋਈ ਵੀ ਹੋਵੇ, ਅਜਿਹੇ ਮਰਦਾਂ ਦੀਆਂ ਮਹਿਲਾਵਾਂ ਦੀਵਾਨੀਆਂ ਹੁੰਦੀਆਂ ਹਨ। ਜ਼ਿਆਦਾਤਰ ਅਜਿਹੇ ਪੁਰਸ਼ ਬਹੁਤ ਹੀ ਦਿਆਲੂ ਕਿਸਮ ਦੇ ਹੁੰਦੇ ਹਨ।
ਪੇਪਰ ਫਲਾਵਰ ਡੈਕੋਰੇਸ਼ਨ : ਇੰਝ ਬਣਾਓ ਕਾਗਜ਼ ਦੇ ਫੁੱਲ
NEXT STORY